Sunday, February 22, 2026
Google search engine
Homeਤਾਜ਼ਾ ਖਬਰਟੋਲ ਪਲਾਜ਼ਿਆਂ 'ਤੇ ਨਕਦ ਭੁਗਤਾਨ 1 ਅਪ੍ਰੈਲ ਤੋਂ ਹੋਵੇਗਾ ਬੰਦ, ਭੁਗਤਾਨ ਕਰਨ...

ਟੋਲ ਪਲਾਜ਼ਿਆਂ ‘ਤੇ ਨਕਦ ਭੁਗਤਾਨ 1 ਅਪ੍ਰੈਲ ਤੋਂ ਹੋਵੇਗਾ ਬੰਦ, ਭੁਗਤਾਨ ਕਰਨ ਦਾ ਕੀ ਹੈ ਸਹੀ ਤਰੀਕਾ

ਟੋਲ ਪਲਾਜ਼ਿਆਂ ‘ਤੇ ਨਕਦ ਭੁਗਤਾਨ ਜਲਦੀ ਹੀ ਬੰਦ ਕਰ ਦਿੱਤਾ ਜਾਵੇਗਾ। ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇਸ਼ ਭਰ ਦੇ ਟੋਲ ਪਲਾਜ਼ਿਆਂ ‘ਤੇ ਨਕਦ ਲੈਣ-ਦੇਣ ਨੂੰ ਖਤਮ ਕਰਨ ‘ਤੇ ਵਿਚਾਰ ਕਰ ਰਹੀ ਹੈ।

ਦਿੱਲੀ- ਨੈਸ਼ਨਲ ਹਾਈਵੇਅ ‘ਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਜਲਦ ਹੀ ਟੋਲ ਪਲਾਜ਼ਾ ‘ਤੇ ਪੂਰੀ ਤਰ੍ਹਾਂ ਡਿਜੀਟਲ ਪੇਮੈਂਟ ‘ਤੇ ਨਿਰਭਰ ਕਰਨਾ ਪੈ ਸਕਦਾ ਹੈ। ਨੈਸ਼ਨਲ ਹਾਈਵੇਅ ਅਥਾਰੀਟੀ ਆਫ ਇੰਡੀਆ (NHAI) ਤੇ ਪੂਰੇ ਦੇਸ਼ ਵਿੱਚ ਟੋਲ ਤੇ ਨਕਦ ਲੈਣ-ਦੇਣ ਨੂੰ ਬੰਦ ਕਰਨ ਦਾ ਵਿਚਾਰ ਬਣਾ ਰਹੀ ਹੈ। PTI ਦੀ ਰਿਪੋਰਟ ਦੇ ਮੁਤਾਬਕ, ਇਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਨੈਸ਼ਨਲ ਹਾਈਵੇਅ ‘ਤੇ ਸਾਰੇ ਟੋਲ ਪਲਾਜ਼ਾ ‘ਤੇ ਭੁਗਤਾਨ ਸਿਰਫ ਡਿਜਿਟਲੀ ਹੋਵੇਗੀ। ਇਸ ਦੇ ਲਈ FASTag ਜਾਂ UPI ਦੀ ਵਰਤੋ ਹੋਵੇਗੀ।

ਅਥਾਰੀਟੀ ਦਾ ਕਹਿਣਾ ਹੈ ਕਿ 1 ਅਪ੍ਰੈਲ 2026 ਨੂੰ ਦੇਸ਼ ਭਰ ਦੇ ਨੈਸ਼ਨਲ ਹਾਈਵੇਅ ਟੋਲ ਪਲਾਜ਼ਾ ‘ਤੇ ਨਕਦੀ ਭੁਗਤਾਨ ਬੰਦ ਕਰਨ ਦਾ ਵਿਚਾਰ ਕੀਤਾ ਜਾਵੇਗਾ। ਇਸ ਦਾ ਮਕਸਦ ਪੂਰੀ ਤਰ੍ਹਾਂ ਡਿਜੀਟਲ ਟੋਲ ਸਿਸਟਮ ਤਿਆਰ ਕਰਨਾ ਹੈ। ਇਹ ਕਦਮ ਇਲੈਕਟਰੋਨਿਕ ਟੋਲ ਕੁਲੈਕਸ਼ਨ ਨਾਲ ਮਿਲੇ ਫਾਈਦੇ ਨੂੰ ਹੋਰ ਮਜ਼ਬੂਤ ਕਰਨਾ ਅਤੇ ਟੋਲ ਪਲਾਜ਼ਾ ਨੂੰ ਜ਼ਿਆਦਾ ਤੇਜ਼ ਅਤੇ ਭਰੋਸੇ ਮੰਦ ਬਣਾਉਣ ਲਈ ਚੁੱਕਿਆ ਗਿਆ ਹੈ।

ਇੰਨ੍ਹੇ ਲੋਕ ਕਰਦੇ ਹਨ FASTag
NHAI ਦੇ ਮੁਤਾਬਕ, ਇਸ ਨਾਲ ਸਫਰ ਕਰਨਾ ਸੋਖਾ ਹੋਵੇਗਾ। ਟੋਲ ਲੈਨ ਨਾਲ ਗੱਡਿਆਂ ਤੇਜ਼ ਨਾਲ ਨਿਕਲ ਸਕਣਗੀਆਂ, ਜਾਮ ਘੱਟ ਹੋਵੇਗਾ ਅਤੇ ਟੋਲ ਲੈਣ-ਦੇਣ ਨਾਲੋਂ ਜ਼ਿਆਦਾ ਪਾਰਦਰਸ਼ਤਾ ਆਵੇਗੀ। ਪਿੱਛਲੇ ਕੁਝ ਸਾਲਾਂ ਵਿੱਚ FasTag ਦੀ ਵਰਤੋ 98 ਫੀਸਦ ਤੋਂ ਜ਼ਿਆਦਾ ਹੋ ਚੁੱਕੀ ਹੈ। ਜਿਸ ਨਾਲ ਟੋਲ ਵਸੂਲੀ ਦਾ ਤਰੀਕਾ ਪੂਰੀ ਤਰ੍ਹਾਂ ਦੇ ਨਾਲ ਬਦਲ ਚੁੱਕਾ ਹੈ। ਇਸ ਵੇਲੇ ਜ਼ਿਆਦਾਤਰ ਟੋਲ ਭੁਗਤਾਨ RFID ਤਕਨੀਕ ਵਾਲੇ FASTag ਦੇ ਜ਼ਰੀਏ ਇਲੈਕਟਰੋਨੀਕ ਤਰੀਕੇ ਨਾਲ ਹੋ ਰਹੇ ਹਨ, ਜੋ ਗੱਡੀਆਂ ‘ਤੇ ਲਗੇ ਹੁੰਦੇ ਹਨ ਅਤੇ ਬਿਨਾ ਰੁਕੇ ਟੋਲ ਪਾਰ ਕਰਨ ਵਿੱਚ ਮਦਦ ਕਰਦੇ ਹਨ।
ਟੋਲ ਪਲਾਜ਼ਾ ‘ਤੇ UPI ਸ਼ੁਰੂ

ਹੁਣ ਨੈਸ਼ਨਲ ਹਾਈਵੇਅ ‘ਤੇ ਟੋਲ ਪਲਾਜ਼ਾ ‘ਤੇ UPI ਦੇ ਜ਼ਰੀਏ ਭੁਗਤਾਨ ਦੀ ਸੁਵਿਧਾ ਵੀ ਸ਼ੁਰੂ ਹੋ ਚੁੱਕੀ ਹੈ। ਜਿਸ ਨਾਲ ਲੋਕ ਤੁਰੰਤ ਅਤੇ ਅਸਾਨੀ ਨਾਲ ਡਿਜਿਟਲ ਪੇਮੈਂਟ ਕਰ ਸਕਦੇ ਹਨ। ਨੈਸ਼ਨਲ ਹਾਈਵੇਅ ਦੇ ਨਿਯਮਾਂ ਮੁਤਾਬਕ, ਜੇਕਰ ਕੋਈ ਵਾਹਨ ਬਿਨਾ ਸਹੀ ਅਤੇ ਚਾਲੂ FASTag ਦੇ ਟੋਲ ਪਲਾਜ਼ਾ ਵਿੱਚ ਐਂਟਰ ਕਰਦਾ ਹੈ ਅਤੇ ਨਕਦ ਭੁਗਤਾਨ ਕਰਦਾ ਹੈ, ਤਾਂ ਉਸ ਤੋਂ ਤੈਅ ਟੋਲ ਫੀਸ ਦੁੱਗਣੀ ਲਈ ਜਾਂਦੀ ਹੈ। ਉੱਥੇ ਹੀ ਜੇਕਰ UPI ਦੇ ਜ਼ਰੀਏ ਭੁਗਤਾਨ ਕਰਦਾ ਹੈ ਤਾਂ ਉਸ ਤੋਂ ਆਮ ਫੀਸ ਤੋਂ 1.25 ਗੁਣਾ ਰਾਸ਼ੀ ਰਕਮ ਲਈ ਜਾਵੇਗੀ। ਇਨ੍ਹਾਂ ਸਾਰੇ ਕਦਮਾਂ ਦੇ ਨਕਦ ਲੈਣ-ਦੇਣ ‘ਤੇ ਨਿਰਭਰਤਾ ਘੱਟ ਹੋਈ ਹੈ ਅਤੇ ਟੋਲ ਸਿਸਟਮ ਤੇਜ਼ੀ ਨਾਲ ਡਿਜਿਟਲ ਹੋਇਆ ਹੈ।

-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://news.codeviewsolution.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments